ਮਨੁੱਖੀ ਸਰੀਰ ਦੀ ਰਚਨਾ ਪੰਜ ਤੱਤਾਂ — ਆਕਾਸ਼ (Ether), ਵਾਯੂ (Air), ਅਗਨੀ (Fire), ਜਲ (Water) ਅਤੇ ਪ੍ਰਿਥਵੀ (Earth) — ਨਾਲ ਮਿਲ ਕੇ ਹੋਈ ਹੈ। ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ॥ ਤਿਨ ਮਹਿ ਪੰਚ ਤਤੁ ਘਰਿ ਵਾਸਾ॥ ਭੋਜਨ ਦੇ ਰੂਪ ਵਿਚ ਇਹੀ ਤੱਤ ਸਰੀਰ ਦਾ ਨਿਰਮਾਣ ਕਰਦੇ ਹਨ ਅਤੇ ਕੋਸ਼ਿਕਾਵਾਂ ਵਿਚ ਹੋਣ ਵਾਲੀ ਹਰ ਰੋਜ਼ ਦੀ ਟੁੱਟ-ਫੁੱਟ ਦੀ ਮੁਰਮੰਤ ਵਿਚ ਸਹਾਈ ਹੁੰਦੇ ਹਨ। ਵਾਯੂ, ਅਗਨੀ, ਜਲ ਅਤੇ ਪ੍ਰਿਥਵੀ ਤੱਤ ਇਸ ਪ੍ਰਕਿਰਿਆ ਵਿਚ ਪ੍ਰਤੱਖ ਰੂਪ ਵਿਚ ਯੋਗਦਾਨ ਪਾਉਂਦੇ ਹਨ ਜਦਕਿ ਆਕਾਸ਼ ਤੱਤ, ਬਾਕੀ ਚਾਰਾਂ ਨੂੰ ਗਤੀ ਦਿੰਦਾ ਹੈ ਅਤੇ ਉਨ੍ਹਾਂ ਨੂੰ ਪ੍ਰਭਾਵਕਾਰੀ ਰੂਪ ਵਿਚ ਕਾਰਜ ਕਰਨ ਵਿਚ ਸਹਾਈ ਹੁੰਦਾ ਹੈ। ਸਿਹਤਮੰਦ ਰਹਿਣ ਲਈ ਲਾਜ਼ਮੀ ਹੈ ਕਿ ਇਹ ਪੰਜੋਂ ਤੱਤ ਸਰੀਰ ਨੂੰ ਯੋਗ ਮਾਤਰਾ ਵਿਚ ਨਿਯਮਿਤ ਤੌਰ ’ਤੇ ਮਿਲਦੇ ਰਹਿਣ।
ਆਧੁਨਿਕ ਚਿਕਿਤਸਾ ਵਿਗਿਆਨ ਇਹ ਮੰਨਦਾ ਹੈ ਕਿ ਭੋਜਨ ਸਰੀਰ ਦਾ ਨਿਰਮਾਣ ਵੀ ਕਰਦਾ ਹੈ ਅਤੇ ਉਸ ਨੂੰ ਊਰਜਾ ਵੀ ਦਿੰਦਾ ਹੈ; ਜਦਕਿ ਨੇਚਰੋਪੈਥੀ ਅਨੁਸਾਰ ਊਰਜਾ ਦਾ ਸ੍ਰੋਤ ਭੋਜਨ ਨਹੀਂ ਬਲਕਿ ਉਹ ਪਰਮੇਸ਼ਵਰ ਹੈ ਜਿਹੜਾ ਸੰਸਾਰ ਦੇ ਕਣ ਕਣ ਵਿਚ ਮੌਜੂਦ ਹੈ। ਜੀਅ ਪ੍ਰਾਨ ਕੀਏ ਜਿਨਿ ਸਾਜਿ ॥ ਮਾਟੀ ਮਹਿ ਜੋਤਿ ਰਖੀ ਨਿਵਾਜਿ॥ ਇਹ ਊਰਜਾ ਅਦਿੱਖ ਰੂਪ ਵਿਚ ਜਨਮ ਤੋਂ ਹੀ ਸਾਡੇ ਅੰਦਰ ਮੌਜੂਦ ਹੁੰਦੀ ਹੈ ਅਤੇ ਸਾਨੂੰ ਸਜੀਵਤਾ ਬਖ਼ਸ਼ਦੀ ਹੈ। ਇਸ ਊਰਜਾ ਨੂੰ ਹੀ ਜੀਵਨੀ ਸ਼ਕਤੀ (Vital Force), ਜਾਂ ਪ੍ਰਾਣ ਸ਼ਕਤੀ ਕਿਹਾ ਜਾਂਦਾ ਹੈ। ਇਸ ਸ਼ਕਤੀ ਦੇ ਰਹਿੰਦਿਆਂ ਹੀ ਸਾਨੂੰ ਜੀਵਨ ਦਾ ਬੋਧ ਹੁੰਦਾ ਹੈ ਅਤੇ ਸਰੀਰ, ਇੰਦਰੀਆਂ, ਮਨ, ਬੁੱਧੀ ਤੇ ਹਉਮੈ ਆਪਣਾ ਕਾਰਜ ਕਰਨ ਵਿਚ ਸਮਰੱਥ ਹੁੰਦੇ ਹਨ।
ਜੀਵਨੀ ਸ਼ਕਤੀ ਕੋਈ ਭੌਤਿਕ ਪਦਾਰਥ ਨਹੀਂ ਹੈ, ਜਿਸ ਨੂੰ ਭੋਜਨ ਜਾਂ ਦੁਆਈਆਂ ਨਾਲ ਵਧਾਇਆ ਜਾ ਸਕੇ। ਦੁੱਧ ਦੇਣ ਵਾਲੇ ਜਾਨਵਰ ਸਿਰਫ ਚਾਰਾ ਖਾ ਕੇ ਸਾਰਾ ਦਿਨ ਸਰੀਰਕ ਕਾਰਜ ਕਰਦੇ ਹਨ ਅਤੇ ਕਈ ਲਿਟਰ ਦੁੱਧ ਦਿੰਦੇ ਹਨ। ਕੀ ਇਸ ਦਾ ਕਾਰਨ ਉਹ ਚਾਰਾ ਹੈ ਜਿਸ ਵਿਚ ਨਾ ਦੇ ਬਰਾਬਰ ਕੈਲਰੀ ਸੀ? ਛੋਟਾ ਬਾਲਕ ਸਾਰਾ ਦਿਨ ਭੱਜਿਆ ਫਿਰਦਾ ਹੈ, ਖੇਡਦਾ ਹੈ, ਸ਼ਰਾਰਤਾਂ ਕਰਦਾ ਹੈ, ਜਦਕਿ ਉਸ ਦੁਆਰਾ ਗ੍ਰਹਿਣ ਕੀਤੇ ਭੋਜਨ ਵਿਚ ਕੈਲਰੀਆਂ ਦੀ ਮਾਤਰਾ ਖ਼ਰਚ ਕੀਤੀ ਊਰਜਾ ਨਾਲੋਂ ਕਿਤੇ ਘੱਟ ਹੁੰਦੀ ਹੈ। ਇਹ ਊਰਜਾ ਉਸ ਨੂੰ ਕਿਥੋਂ ਮਿਲਦੀ ਹੈ? ਬੇਸ਼ੱਕ ਜੀਵਨੀ ਸ਼ਕਤੀ ਤੋਂ। ਜੀਵਨੀ ਸ਼ਕਤੀ ਸਰੀਰ ਦੇ ਅੰਦਰ ਮੌਜੂਦ ਚੇਤਨਾ ਹੈ ਜਿਸ ਦੇ ਵਧਦਿਆਂ ਹੀ ਰੋਗ ਸਰੀਰ ਤੋਂ ਦੂਰ ਭੱਜਣ ਲਗਦੇ ਹਨ।
ਸਰੀਰ ਦੇ ਅੰਗਾਂ ਜਿਵੇਂ ਦਿਲ, ਗੁਰਦੇ, ਜਿਗਰ, ਦਿਮਾਗ, ਫੇਫੜੇ ਆਦਿ ਦੇ ਸੰਚਾਲਨ ਲਈ ਊਰਜਾ ਦੀ ਲੋੜ ਹੁੰਦੀ ਹੈ। ਸਾਰੇ ਅੰਗ ਮਿਲ ਕੇ ਪਾਚਨ ਸਹਿਤ ਸਰੀਰ ਦੇ ਦੂਜੇ ਕੰਮਾਂ ਨੂੰ ਸੰਚਾਲਿਤ ਕਰਦੇ ਹਨ। ਜੇਕਰ ਇਹ ਸ਼ਕਤੀ ਭੋਜਨ ਦੇ ਪਾਚਨ ਤੋਂ ਮਿਲਦੀ ਹੁੰਦੀ ਤਾਂ ਥਰਮੋਡਾਇਨਾਮਿਕਸ ਦੇ ਨਿਯਮ ਅਨੁਸਾਰ ਇਹ ਅਸੰਭਵ ਹੈ। ਜੀਵਨੀ ਸ਼ਕਤੀ ਦੀ ਖਪਤ ਮਨੁੱਖ ਦੇ ਹਰ ਤਰ੍ਹਾਂ ਦੇ ਕਾਰਜ ਵਿਚ ਹੁੰਦੀ ਹੈ। ਬਿਨਾ ਜੀਵਨੀ ਸ਼ਕਤੀ ਖ਼ਰਚ ਕੀਤਿਆਂ ਮਨੁੱਖ ਨਾ ਤਾਂ ਜਿਉਂਦਾ ਰਹਿ ਸਕਦਾ ਹੈ ਅਤੇ ਨਾ ਹੀ ਕੋਈ ਕਾਰਜ ਕਰ ਸਕਦਾ ਹੈ। ਜੇਕਰ ਇਸ ਦੀ ਖਪਤ ਸੰਤੁਲਿਤ ਢੰਗ ਨਾਲ ਹੁੰਦੀ ਰਹੇ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਪਰ ਅਸੰਤੁਲਿਤ ਢੰਗ ਨਾਲ ਕੀਤੀ ਵਰਤੋਂ ਜੀਵਨ ਦੇ ਵਿਕਾਸ ਨੂੰ ਰੋਕ ਦਿੰਦੀ ਹੈ।
ਜੀਵਨੀ ਸ਼ਕਤੀ ਦੀ ਖਪਤ ਸਥੂਲ ਨਾਲੋਂ ਸੂਖਮ ਪੱਧਰ ’ਤੇ ਵੱਧ ਹੁੰਦੀ ਹੈ। ਸਰੀਰ ਦੇ ਪੱਧਰ ’ਤੇ ਇਸ ਦੀ ਖਪਤ ਭੋਜਨ ਨੂੰ ਪਚਾਉਣ, ਮਲ ਦੀ ਨਿਕਾਸੀ ਅਤੇ ਦੂਜੀਆਂ ਸਰੀਰਕ ਕਿਰਿਆਵਾਂ ਕਾਰਣ ਹੁੰਦੀ ਹੈ। ਇੰਦਰੀਆਂ ਦੇ ਪੱਧਰ ’ਤੇ ਸਭ ਤੋਂ ਵੱਧ ਖਪਤ ਭੋਗ ਵਿਲਾਸ ’ਤੇ ਹੁੰਦੀ ਹੈ। ਇਸ ਤੋਂ ਇਲਾਵਾ ਅੱਖਾਂ ਨਾਲ ਦੇਖਣ, ਕੰਨਾਂ ਨਾਲ ਸੁਣਨ, ਮੂੰਹ ਤੋਂ ਬੋਲਣ, ਨੱਕ ਨਾਲ ਸੁੰਘਣ ਆਦਿ ਸਭ ਵਿਚ ਇਸ ਦੀ ਖਪਤ ਹੁੰਦੀ ਹੈ। ਕੇਵਲ ਮੂੰਹ ਰਾਹੀਂ ਕਿਸੇ ਵਸਤੂ ਨੂੰ ਗ੍ਰਹਿਣ ਕਰਨਾ ਹੀ ਆਹਾਰ ਨਹੀਂ, ਬਲਕਿ ਜੋ ਕੁਝ ਵੀ ਅਸੀਂ ਇੰਦਰੀਆਂ ਰਾਹੀਂ ਗ੍ਰਹਿਣ ਕਰਦੇ ਹਾਂ, ਉਹ ਆਹਾਰ ਹੈ। ਇਸ ਕਰਕੇ ਕਿਹਾ ਜਾਂਦਾ ਹੈ ਕਿ ਅੱਖਾਂ ਨਾਲ ਚੰਗਾ ਦੇਖੋ, ਕੰਨਾਂ ਤੋਂ ਚੰਗਾ ਸੁਣੋ ਅਤੇ ਹਰੇਕ ਇੰਦਰੀ ਦੁਆਰਾ ਕੇਵਲ ਸਾਤਵਿਕ ਆਹਾਰ ਹੀ ਕਰੋ। ਮਨ ਦੇ ਪੱਧਰ ’ਤੇ ਇਸ ਦੀ ਖਪਤ ਚਿੰਤਾ, ਨਫ਼ਰਤ, ਸੁਆਰਥ, ਈਰਖਾ ਆਦਿ ਦੁਆਰਾ ਹੁੰਦੀ ਹੈ। ਬੁੱਧੀ ਦੇ ਪੱਧਰ ’ਤੇ ਡਰ, ਗੁੱਸਾ ਜਾਂ ਅਪਮਾਨ ਦੁਆਰਾ ਅਤੇ ਹਉਮੈ ਦੇ ਪੱਧਰ ’ਤੇ ਵਿਯੋਗ ਦੇ ਦਰਦ ਦੁਆਰਾ ਜੀਵਨੀ ਸ਼ਕਤੀ ਦੀ ਖਪਤ ਹੁੰਦੀ ਹੈ।
ਜੀਵਨੀ ਸ਼ਕਤੀ ਦਾ ਜਾਗਰਨ
ਜਿਉਂਦੇ ਰਹਿਣ ਲਈ ਭੋਜਨ ਅਤੇ ਨੀਂਦ ਦੋਹਾਂ ਦੀ ਜ਼ਰੂਰਤ ਹੈ। ਜੇਕਰ ਅਸੀਂ ਸਿਰਫ ਕੰਮ ਕਰਦੇ ਰਹਾਂਗੇ ਅਤੇ ਨੀਂਦ ਨਹੀਂ ਲਵਾਂਗੇ ਤਾਂ ਸਰੀਰ ਅਤੇ ਦਿਮਾਗ ਦੋਨੋਂ ਅਯੋਗ ਹੋ ਜਾਣਗੇ। ਨੀਂਦ ਨਾਲ ਅੰਗ ਅੰਗ ਨੂੰ ਪੂਰਨ ਆਰਾਮ ਮਿਲਦਾ ਹੈ ਅਤੇ ਜਾਗਦੀ ਅਵਸਥਾ ਦੌਰਾਨ ਖ਼ਰਚ ਕੀਤੀ ਜੀਵਨੀ ਸ਼ਕਤੀ ਮੁੜ ਤੋਂ ਪ੍ਰਾਪਤ ਹੁੰਦੀ ਹੈ। ਕਿਸਾਨ ਮੂੰਹ-ਹਨੇਰੇ ਤਿੰਨ-ਚਾਰ ਵਜੇ ਖੇਤਾਂ ਵਿਚ ਚਲਾ ਜਾਂਦਾ ਹੈ, ਹੱਡ-ਤੋੜਵੀਂ ਮਿਹਨਤ ਕਰਦਾ ਹੈ। 8-9 ਵਜੇ ਹਲਕਾ ਨਾਸ਼ਤਾ ਕਰਕੇ ਫਿਰ ਕੰਮ ਲੱਗ ਜਾਂਦਾ ਹੈ ਅਤੇ 1-2 ਵਜੇ ਤੱਕ ਕੰਮ ਕਰਨ ਤੋਂ ਬਾਅਦ ਹੀ ਪੂਰਨ ਭੋਜਨ ਕਰਦਾ ਹੈ। ਇਸ ਸਾਰੇ ਕੰਮ ਲਈ ਉਸ ਨੂੰ ਊਰਜਾ ਕਿਥੋਂ ਮਿਲਦੀ ਹੈ? ਬੇਸ਼ੱਕ ਨੀਂਦ ਤੋਂ। ਭੋਜਨ ਤੋਂ ਬਾਅਦ ਆਰਾਮ ਦੀ ਵੀ ਓਨੀ ਹੀ ਮਹੱਤਤਾ ਹੈ। ਭੋਜਨ ਤੋਂ ਬਾਅਦ ਜੇਕਰ ਅਸੀਂ ਕੋਈ ਸਰੀਰਕ ਕਿਰਿਆ ਕਰਦੇ ਹਾਂ ਤਾਂ ਜੀਵਨੀ ਸ਼ਕਤੀ ਨੂੰ ਦੋ ਕੰਮ ਕਰਨੇ ਪੈਂਦੇ ਹਨ: ਭੋਜਨ ਪਚਾਉਣਾ ਅਤੇ ਕਾਰਜ ਕਰਨਾ। ਜੇਕਰ ਉਸ ਸਮੇਂ ਅਸੀਂ ਬਾਹਰੀ ਕਾਰਜ ਰੋਕ ਕੇ ਆਰਾਮ ਕਰਾਂਗੇ ਤਾਂ ਜੀਵਨੀ ਸ਼ਕਤੀ ਭੋਜਨ ਨੂੰ ਚੰਗੀ ਤਰ੍ਹਾਂ ਪਚਾਵੇਗੀ। ਇਸ ਲਈ ਭੋਜਨ ਮਿਹਨਤ ਕਰਨ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ। ਪਹਿਲਵਾਨ ਵੀ ਕੁਸ਼ਤੀ ਲੜਨ ਤੋਂ ਬਾਅਦ ਹੀ ਖਾਂਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਭੋਜਨ ਕਰਨ ਤੋਂ ਬਾਅਦ ਲੜਾਂਗਾ ਤਾਂ ਹਾਰ ਜਾਵਾਂਗਾ।
ਲੋੜ ਤੋਂ ਵੱਧ ਇੱਛਾਵਾਂ, ਝੂਠ, ਲਾਲਚ, ਈਰਖਾ, ਨਫ਼ਰਤ, ਨਿਰਾਸ਼ਾ, ਨਿੰਦਾ, ਸੁਆਰਥ ਆਦਿ ਜੀਵਨੀ ਸ਼ਕਤੀ ’ਤੇ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ। ਇਨ੍ਹਾਂ ਮਾਨਸਿਕ ਦੋਸ਼ਾਂ ਕਾਰਨ ਸਰੀਰ ਵਿਚ ਸੁਭਾਵਿਕ ਤੌਰ ’ਤੇ ਬਣਨ ਵਾਲੇ ਰਸ ਜ਼ਹਿਰੀਲੇ ਹੋ ਜਾਂਦੇ ਹਨ ਅਤੇ ਇਸ ਨੂੰ ਹਾਨੀ ਪਹੁਚਾਉਂਦੇ ਹਨ। ਰਚਨਾਤਮਕ ਵਿਚਾਰਾਂ ਜਿਵੇਂ ਮੁਆਫ਼ੀ, ਸੱਚ, ਪ੍ਰੇਮ, ਦੋਸਤੀ, ਸੇਵਾ, ਸ਼ਾਂਤੀ, ਤਿਆਗ, ਭਲਾਈ, ਗਲਤੀ ਸਵੀਕਾਰਨਾ, ਮੁਆਫ਼ੀ ਮੰਗਣਾ ਆਦਿ ਨਾਲ ਸਰੀਰ ਵਿਚ ਅੰਮ੍ਰਿਤ ਦਾ ਸੰਚਾਰ ਹੁੰਦਾ ਹੈ, ਜੀਵਨੀ ਸ਼ਕਤੀ ਜਾਗ੍ਰਿਤ ਹੁੰਦੀ ਹੈ ਅਤੇ ਸਰੀਰ ਰੋਗ-ਰਹਿਤ ਬਣਦਾ ਹੈ।
ਗੁੱਸਾ ਅਤੇ ਡਰ ਵੀ ਜੀਵਨੀ ਸ਼ਕਤੀ ’ਤੇ ਨਕਾਰਾਤਮਕ ਅਸਰ ਪਾਉਂਦੇ ਹਨ। ਗੁੱਸੇ ਅਤੇ ਡਰ ਦੀ ਹਾਲਤ ਵਿਚ ਬੰਦਾ ਸੁੱਧ-ਬੁੱਧ ਗੁਆ ਬੈਠਦਾ ਹੈ ਜਿਸ ਨਾਲ ਉਸ ਦਾ ਸਾਹ ਅਤੇ ਖੂਨ ਜ਼ਹਿਰੀਲੇ ਹੋ ਜਾਂਦੇ ਹਨ। ਜ਼ਿਆਦਾ ਗੁੱਸੇ ਜਾਂ ਡਰ ਦੀ ਹਾਲਤ ਵਿਚ ਬੰਦੇ ਦੀ ਜੀਵਨੀ ਸ਼ਕਤੀ ਦਾ ਭੰਡਾਰ ਖਤਮ ਹੋ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਸਕਦੀ ਹੈ। ਜਿਵੇਂ ਜਿਵੇਂ ਬੰਦੇ ਅੰਦਰੋਂ ਹੰਕਾਰ ਘਟਦਾ ਜਾਵੇਗਾ, ਗੁੱਸਾ, ਮਾਨ-ਅਪਮਾਨ ਦੀ ਭਾਵਨਾ ਤੇ ਡਰ ਖਤਮ ਹੁੰਦੇ ਜਾਣਗੇ ਅਤੇ ਜੀਵਨੀ ਸ਼ਕਤੀ ਜਾਗ੍ਰਿਤ ਹੋਣ ਲੱਗ ਜਾਵੇਗੀ।
ਜੀਵਨੀ ਸ਼ਕਤੀ ’ਤੇ ਸਭ ਤੋਂ ਵੱਧ ਅਸਰ ਵਿਯੋਗ ਦੇ ਦਰਦ ਦਾ ਹੁੰਦਾ ਹੈ। ਵਿਛੋੜੇ ਦਾ ਇਹ ਦੁੱਖ ਕਈ ਵਾਰ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਜੀਵਨੀ ਸ਼ਕਤੀ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ। ਮਾਤਾ-ਪਿਤਾ, ਬੱਚਿਆਂ, ਆਦਿ ਨਾਲ ਸਬੰਧ ਨਿਰਸੁਆਰਥ ਢੰਗ ਨਾਲ, ਕਰਤੱਵ ਸਮਝ ਕੇ, ਨਿਭਾਓ। ਨਿਰਲੇਪ ਭਾਵਨਾ ਨਾਲ ਰੱਖੇ ਸਬੰਧਾਂ ਵਿਚ ਵਿਛੋੜੇ ਦਾ ਦਰਦ ਘਟ ਜਾਂਦਾ ਹੈ। ਕਰਤੱਵ ਦੀ ਭਾਵਨਾ ਵਾਲੇ ਸਬੰਧ ਸੰਸਾਰ ਨਾਲ ਅਤੇ ਆਪਣੇਪਣ ਵਾਲੇ ਸਬੰਧ ਈਸ਼ਵਰ ਨਾਲ ਰੱਖਣ ’ਤੇ ਹੀ ਵਿਯੋਗ ਦੇ ਦੁੱਖ ਤੋਂ ਮੁਕਤੀ ਮਿਲਦੀ ਹੈ ਅਤੇ ਜੀਵਨੀ ਸ਼ਕਤੀ ਜਾਗ੍ਰਿਤ ਹੁੰਦੀ ਹੈ। (ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ॥)
ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਜੀਵਨੀ ਸ਼ਕਤੀ ਨੂੰ ਬੇਕਾਰ ਵਿਚ ਖ਼ਰਚ ਹੋਣ ਤੋਂ ਬਚਾ ਸਕਦੇ ਹਾਂ, ਸੁੱਤੀ ਹੋਈ ਜੀਵਨੀ ਸ਼ਕਤੀ ਨੂੰ ਜਾਗ੍ਰਿਤ ਕਰ ਸਕਦੇ ਹਾਂ ਅਤੇ ਰੋਗਾਂ ਤੋਂ ਬਚ ਕੇ ਹਮੇਸ਼ਾ ਸਿਹਤਮੰਦ ਰਹਿ ਸਕਦੇ ਹਾਂ।

ਚੜ੍ਹਦੀ ਕਲਾ ਵਿਚ ਰਹਿਣ ਦੇ ਪੰਜ ਸੂਤਰ
- ਭੋਜਨ ਰਿਸ਼ੀ ਚਰਕ ਦੇ ਸਿਧਾਂਤ ਹਿਤ ਭੁਕ, ਰਿਤ ਭੁਕ, ਮਿਤ ਭੁਕ ਅਨੁਸਾਰ ਕਰੋ; ਭਾਵ ਹਿਤਕਾਰੀ, ਸਿਹਤ ਲਈ ਚੰਗਾ, ਰੁੱਤ ਅਨੁਸਾਰ ਅਤੇ ਭੁੱਖ ਨਾਲੋਂ ਘੱਟ ਭੋਜਨ ਕੀਤਾ ਜਾਵੇ।
- Avoid hurries, worries and curries (ਜਲਦਬਾਜ਼ੀ, ਚਿੰਤਾ ਅਤੇ ਤਲੇ/ਮਸਾਲੇਦਾਰ ਭੋਜਨ ਤੋਂ ਬਚੋ) ਦਾ ਸਿਧਾਂਤ ਅਪਣਾਓ।
- ਪੰਚ ਮਨਾਏ ਪੰਚ ਰੁਸਾਏ॥ ਪੰਚ ਵਸਾਏ ਪੰਚ ਗਵਾਏ।। ਅਨੁਸਾਰ ਪੰਜ ਸ਼ੁਭ ਗੁਣਾਂ — ਸਤ, ਸੰਤੋਖ, ਦਇਆ, ਧਰਮ, ਸੰਜਮ — ਨੂੰ ਆਪਣੇ ਅੰਦਰ ਵਸਾਓ ਅਤੇ ਪੰਜ ਵਿਕਾਰਾਂ — ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਬਾਹਰ ਸੁੱਟੋ।
- ਖਿਮਾ ਕਰਨਾ ਸਿੱਖੋ। ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ।। ਮਹਾਤਮਾ ਗਾਂਧੀ ਦੇ ਕਥਨ ‘ਕਮਜ਼ੋਰ ਕਦੇ ਮੁਆਫ਼ ਨਹੀਂ ਕਰ ਸਕਦਾ, ਮੁਆਫ਼ ਕਰਨਾ ਬਲਵਾਨਾਂ ਦਾ ਗੁਣ ਹੈ’ ਉੱਤੇ ਅਮਲ ਕਰੋ।
- ਹਮੇਸ਼ਾ ਆਨੰਦ ਵਿਚ ਰਹੋ। ਸਵਾਮੀ ਵਿਵੇਕਾਨੰਦ ਨੇ ਕਿਹਾ ਹੈ- ‘ਪ੍ਰਸੰਨਤਾ ਅਨਮੋਲ ਖਜ਼ਾਨਾ ਹੈ। ਇਸ ਨੂੰ ਛੋਟੀਆਂ ਛੋਟੀਆਂ ਗੱਲਾਂ ’ਤੇ ਲੁੱਟਣ ਨਾ ਦਿਓ। ਕਾਮਨਾਵਾਂ ਸਮੁੰਦਰ ਵਾਂਗ ਅਤ੍ਰਿਪਤ ਹਨ। ਪੂਰਤੀ ਦੀ ਕੋਸ਼ਿਸ਼ ਕਰਨ ਨਾਲ ਉਨ੍ਹਾਂ ਵਿਚ ਹਲਚਲ ਹੋਰ ਵਧ ਜਾਂਦੀ ਹੈ।
ਪੰਜ ਤੱਤਾਂ ਦੇ ਮੁੱਖ ਸ੍ਰੋਤ
- ਪ੍ਰਿਥਵੀ: ਸਥੂਲ ਰੂਪ ਵਿੱਚ ਅਨਾਜ ਤੋਂ; ਸੂਖਮ ਰੂਪ ਵਿੱਚ ਧਰਤੀ ’ਤੇ ਨੰਗੇ ਪੈਰੀਂ ਚੱਲਣ ਨਾਲ ਜਾਂ ਫੁੱਲਾਂ ਤੋਂ ਖੁਸ਼ਬੂ ਦੇ ਰੂਪ ਵਿੱਚ
- ਜਲ: ਸਥੂਲ ਰੂਪ ਵਿੱਚ ਵੇਲਾਂ ’ਤੇ ਲੱਗੇ ਫਲਾਂ ਜਾਂ ਸਬਜ਼ੀਆਂ ਤੋਂ; ਸੂਖਮ ਰੂਪ ਵਿੱਚ ਪਾਣੀ ਪੀਣ ਨਾਲ
- ਅਗਨੀ: ਸਥੂਲ ਰੂਪ ਵਿੱਚ ਦਰੱਖ਼ਤਾਂ ’ਤੇ ਲੱਗੇ ਪੱਕੇ ਫਲਾਂ ਤੋਂ; ਸੂਖਮ ਰੂਪ ਵਿੱਚ ਧੁੱਪ ਤੋਂ
- ਵਾਯੂ: ਸਥੂਲ ਰੂਪ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਤੋਂ; ਸੂਖਮ ਰੂਪ ਵਿੱਚ ਸਿੱਧਾ ਹਵਾ ਤੋਂ
- ਆਕਾਸ਼: ਪੇਟ ਨੂੰ ਖਾਲੀ ਰੱਖ ਕੇ; ਪੇਟ ਵਿੱਚ ਖਾਲੀ ਥਾਂ ਹੋਣ ’ਤੇ ਹੀ ਖਾਧੇ ਹੋਏ ਪਦਾਰਥ ਨੂੰ ਗਤੀ ਮਿਲੇਗੀ ਅਤੇ ਉਹ ਪਚੇਗਾ
No comments:
Post a Comment